ਗੁਰਮੁਖੀ ਸਿੱਖੋ
ਜੀਵੇ ਸਾਂਝਾ ਪੰਜਾਬ ਗੁਰਮੁਖੀ ਸਿੱਖਣ ਲਈ ਮੁਫ਼ਤ, ਆਨਲਾਈਨ ਕੋਰਸ ਪ੍ਰਦਾਨ ਕਰਦਾ ਹੈ। ਸਾਡਾ ਪਾਠਕ੍ਰਮ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ ਆਨਲਾਈਨ ਜਮਾਤਾਂ ਰਾਹੀਂ ਗੁਰਮੁਖੀ ਵਿੱਚ ਮੁਹਾਰਤ ਹਾਸਲ ਕਰਨ ਲਈ ਤਿਆਰ ਕੀਤਾ ਗਿਆ ਹੈ, ਅਤੇ ਪਾਸ ਕਰਨ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਵੀ ਮਿਲਦਾ ਹੈ।
ਸ਼ਾਹਮੁਖੀ ਤੋਂ ਗੁਰਮੁਖੀ
ਖ਼ਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਪੰਜਾਬੀ ਬੋਲਣ ਵਾਲਿਆਂ ਲਈ ਗੁਰਮੁਖੀ ਸਿੱਖਣ ਲਈ ਤਿਆਰ ਕੀਤਾ ਗਿਆ ਹੈ।
ਅੰਗਰੇਜ਼ੀ ਤੋਂ ਗੁਰਮੁਖੀ
ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ ਅੰਗਰੇਜ਼ੀ ਵਰਨਮਾਲਾ ਰਾਹੀਂ ਗੁਰਮੁਖੀ ਸਿੱਖਣ ਦਾ ਜ਼ਰੀਆ।
ਗੁਰਮੁਖੀ ਕਿਉਂ ਸਿੱਖੀਏ?
1947 ਦੀ ਵੰਡ ਤੋਂ ਬਾਅਦ, ਲਹਿੰਦੇ ਪੰਜਾਬ ਵਿਚੋਂ ਗੁਰਮੁਖੀ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਮ ਕਰ ਦਿੱਤਾ ਗਿਆ ਸੀ। ਉਨ੍ਹਾਂ ਲਈ ਗੁਰਮੁਖੀ ਸਿੱਖਣਾ ਸਿਰਫ਼ ਨਵੇਂ ਅੱਖਰ ਸਿੱਖਣਾ ਨਹੀਂ; ਇਹ ਲਗਭਗ ਅੱਠ ਦਹਾਕਿਆਂ ਤੋਂ ਬੰਦ ਦਰਵਾਜ਼ੇ ਨੂੰ ਖੋਲ੍ਹਣ ਵਰਗਾ ਹੈ।
ਗੁਰਮੁਖੀ ਸਿੱਖਣ ਦੇ ਕਾਰਨ
ਪੰਜਾਬੀ ਦੀ ਮੂਲ ਲਿੱਪੀ
ਗੁਰਮੁਖੀ ਪੰਜਾਬ ਦੀ ਮੂਲ ਲਿਪੀ ਹੈ, ਜਿਸਨੂੰ ਪੰਜਾਬੀ ਬੋਲੀ ਦੀਆਂ ਅਜਿਹੀਆਂ ਆਵਾਜ਼ਾਂ ਨੂੰ ਸਹੀ ਤਰ੍ਹਾਂ ਲਿਖਣ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਕੋਈ ਹੋਰ ਲਿਪੀ ਪ੍ਰਮਾਣਿਕ ਰੂਪ ਵਿੱਚ ਨਹੀਂ ਲਿਖ ਸਕਦੀ।
ਅਧਿਆਤਮਿਕ ਪੱਖ
ਗੁਰਬਾਣੀ ਨੂੰ ਅਸਲ ਰੂਪ ਵਿੱਚ ਪੜ੍ਹਨ ਲਈ ਜ਼ਰੂਰੀ।
ਇਤਿਹਾਸਕ ਰਿਕਾਰਡ
ਪੰਜਾਬ ਦੇ ਇਤਿਹਾਸ ਦਾ ਵੱਡਾ ਹਿੱਸਾ ਅਤੇ ਕਲਾਸਿਕ ਸਾਹਿਤ ਦਾ ਬਹੁਤ ਸਾਰਾ ਹਿੱਸਾ ਗੁਰਮੁਖੀ ਵਿੱਚ ਮਿਲਦਾ ਹੈ।
ਸੱਭਿਆਚਾਰਕ ਬਚਾਅ
ਕੋਈ ਭਾਸ਼ਾ ਆਪਣੀ ਲਿਖਤ ਬਿਨਾਂ ਨਹੀਂ ਬਚਦੀ। ਸਿਰਫ਼ ਗੁਰਮੁਖੀ ਸਿੱਖਣ ਨਾਲ ਹੀ ਪੰਜਾਬੀ ਪਛਾਣ ਦਾ ਬਚਾਅ ਹੈ।
ਅਨੁਵਾਦ ਦੀ ਲੋੜ ਨਹੀਂ
ਪੰਜਾਬੀ ਦੇ ਸਾਹਿਤ ਨੂੰ ਅਨੁਵਾਦ ਦੇ ਫਿਲਟਰ ਬਿਨਾਂ ਪੜ੍ਹਨ ਦੀ ਸਮਰੱਥਾ।
ਪੰਜਾਬ ਦੀ ਸਾਂਝ
ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਦੀ ਸਾਂਝ ਲਈ ਜ਼ਰੂਰੀ ਹੈ ਇਕ ਦੂਜੇ ਨੂੰ ਪੜ੍ਹਨਾ ਅਤੇ ਸਮਝਣਾ, ਇਸ ਲਈ ਗੁਰਮੁਖੀ ਸਿੱਖਣਾ ਜ਼ਰੂਰੀ ਹੈ।
ਸ਼ਾਹਮੁਖੀ ਤੋਂ ਗੁਰਮੁਖੀ
3 ਅਪ੍ਰੈਲ, 2027
31 ਮਾਰਚ, 2027
ਅੰਗਰੇਜ਼ੀ ਤੋਂ ਗੁਰਮੁਖੀ
6 ਫਰਵਰੀ, 2027
2 ਫਰਵਰੀ, 2027
ਗੁਰਮੁਖੀ ਕੋਰਸ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ
ਮੈਨੂੰ ਕਿਹੜਾ ਗੁਰਮੁਖੀ ਕੋਰਸ ਚੁਣਨਾ ਚਾਹੀਦਾ ਹੈ?
ਅਸੀਂ ਦੋ ਕੋਰਸ ਹਨ: 'ਸ਼ਾਹਮੁਖੀ ਰਾਹੀਂ ਗੁਰਮੁਖੀ ਸਿੱਖਣਾ' ਉਹਨਾਂ ਪੰਜਾਬੀਆਂ ਲਈ ਹੈ ਜੋ ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਵੱਸਦੇ ਹਨ ਅਤੇ ਪਹਿਲਾਂ ਹੀ ਸ਼ਾਹਮੁਖੀ ਜਾਣਦੇ ਹਨ। 'ਅੰਗਰੇਜ਼ੀ ਰਾਹੀਂ ਗੁਰਮੁਖੀ ਸਿੱਖਣਾ' ਉਨ੍ਹਾਂ ਪੰਜਾਬੀਆਂ ਲਈ ਹੈ ਜੋ ਅੰਗਰੇਜ਼ੀ ਨੂੰ ਆਧਾਰ ਬਣਾ ਕੇ ਗੁਰਮੁਖੀ ਸਿੱਖਣਾ ਚਾਹੁੰਦੇ ਹਨ।
ਗੁਰਮੁਖੀ ਸਿੱਖਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਸਾਡੇ ਕੋਰਸ ਰਾਹੀਂ ਤੁਸੀਂ ਤਕਰੀਬਨ 5 ਹਫ਼ਤਿਆਂ ਵਿੱਚ ਗੁਰਮੁਖੀ ਦੇ 35 ਅੱਖਰ ਅਤੇ ਲਗਾ ਮਾਤਰਾ ਸਿੱਖ ਕੇ ਗੁਰਮੁਖੀ ਦੀ ਮੁੱਢਲੀ ਸਿੱਖਿਆ ਪ੍ਰਾਪਤ ਕਰ ਲੈਂਦੇ ਹੋ।
ਕਲਾਸਾਂ ਲਾਈਵ ਹਨ ਜਾਂ ਰਿਕਾਰਡ ਕੀਤੀਆਂ?
ਇਹ ਕਲਾਸਾਂ ਜ਼ੂਮ (Zoom) ਰਾਹੀਂ ਲਾਈਵ ਲਗਾਈਆਂ ਜਾਂਦੀਆਂ ਹਨ। ਹਾਲਾਂਕਿ, ਅਸੀਂ ਅਭਿਆਸ ਲਈ ਰਿਕਾਰਡ ਕੀਤੇ ਸੈਸ਼ਨ ਅਤੇ ਨੋਟਸ ਵੀ ਦਿੰਦੇ ਹਾਂ।
ਸਰਟੀਫਿਕੇਸ਼ਨ ਲਈ ਕੋਈ ਖਰਚਾ ਹੈ?
ਨਹੀਂ। ਇਹ ਕੋਰਸ ਅਤੇ ਸਰਟੀਫਿਕੇਟ (ਪ੍ਰਮਾਣ-ਪੱਤਰ) ਦੋਵੇਂ ਬਿਲਕੁਲ ਮੁਫ਼ਤ ਪ੍ਰਦਾਨ ਹਨ। ਸਾਡਾ ਮਕਸਦ ਗੁਰਮੁਖੀ ਨੂੰ ਸਿੱਖਣ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ।
ਕੋਰਸ ਲਈ ਕਿਹੜੀ ਸਮੱਗਰੀ ਲੋੜੀਂਦੀ ਹੈ?
ਲਿਖਣ ਦਾ ਅਭਿਆਸ ਕਰਨ ਲਈ ਇੱਕ ਕਾਪੀ ਅਤੇ ਪੈੱਨ ਹੀ ਜ਼ਰੂਰੀ ਹਨ। ਭਾਵੇਂ ਅਸੀਂ ਮੁਫ਼ਤ PDF ਵੀ ਦਿੰਦੇ ਹਾਂ, ਪਰ ਸਾਡਾ ਸੁਝਾਅ ਹੈ ਕਿ ਤੁਸੀਂ ਸਾਡਾ 'ਸ਼ਾਹਮੁਖੀ ਸਿਖਲਾਈ ਕਾਇਦਾ' ਵੀ ਜ਼ਰੂਰ ਲਵੋ, ਜੋ ਤੁਹਾਨੂੰ ਕਿਤਾਬਾਂ ਸੈਕਸ਼ਨ ਵਿਚ ਮਿਲ ਸਕਦਾ ਹੈ।
