ਦੁਖਾਂਤ ਦੇ ਤਿੰਨ ਨੁਕਤੇ
ਪੰਜਾਬ ਦੇ ਇਤਿਹਾਸਕ ਦੀ ਸਾਂਭ ਸੰਭਾਲ ਤੋਂ ਪਹਿਲਾਂ, ਸਾਨੂੰ ਅਜਿਹੀਆਂ ਤਿੰਨ ਚੀਜ਼ਾਂ ਬਾਰੇ ਗੱਲ ਕਰਨੀ ਪਏਗੀ, ਜੋ ਪੰਜਾਬ ਦੀ ਵਿਰਾਸਤ ਦੀ ਸਾਂਭ ਸੰਭਾਲ ਅਤੇ ਆਪਸੀ ਸਾਂਝ ਦੇ ਰਾਹ ਵਿੱਚ ਰੁਕਾਵਟ ਹਨ, ਅਤੇ 1947 ਦੀ ਵੰਡ ਦੇ ਤੋਂ ਪਈ ਦਰਾੜ ਨੂੰ ਹੋਰ ਡੂੰਘਾ ਕਰ ਰਹੀਆਂ ਹਨ।
ਸਮੱਸਿਆ I: ਚੁੱਪ ਹੁੰਦੀਆਂ ਆਵਾਜ਼ਾਂ
1947 ਦੀ ਵੰਡ ਦੇ ਮੁੱਕਦੇ ਜਾਂਦੇ ਗਵਾਹ
1947 ਦੀ ਵੰਡ ਨੇ ਲੱਖਾਂ ਲੋਕਾਂ ਨੂੰ ਆਪਣੀ ਧਰਤੀ ਤੋਂ ਬੇਰਹਿਮੀ ਨਾਲ ਉਜਾੜ ਦਿੱਤਾ।ਇੱਕ ਪੂਰੀ ਪੀੜ੍ਹੀ ਅੱਖਾਂ ਵਿੱਚ ਉਮਰ ਭਰ ਦੀ ਉਡੀਕ ਲੈ ਕੇ ਤੁਰ ਗਈ - ਉਡੀਕ ਉਸ ਧਰਤੀ ਨੂੰ ਮੁੜ ਵੇਖਣ ਦੀ, ਜਿਸ ਤੋਂ ਉਹ ਸਦਾ ਲਈ ਵਿਛੜ ਗਏ ਸਨ।ਸਾਡੇ ਕੋਲ ਹੁਣ ਸਮੇਂ ਦੀ ਘਾਟ ਹੈ; ਕਿਉਂ ਵੰਡ ਦੇ ਇਹ ਆਖ਼ਰੀ ਗਵਾਹ ਜਿਉਂ-ਜਿਉਂ ਸਾਡੇ ਤੋਂ ਅਲਵਿਦਾ ਹੋ ਰਹੇ ਹਨ, ਉਹ ਆਪਣੀਆਂ ਅਧੂਰੀਆਂ ਰੀਝਾਂ ਅਤੇ ਅਣਕਹੇ ਦਰਦ ਆਪਣੇ ਨਾਲ ਹੀ ਲੈ ਜਾ ਰਹੇ ਹਨ।
ਜਦੋਂ ਇਹ ਬਜ਼ੁਰਗ ਸਾਡੇ ਤੋਂ ਵਿਛੜਦੇ ਹਨ, ਤਾਂ ਜੋ ਇਤਿਹਾਸ ਉਹ ਆਪਣੇ ਦਿਲਾਂ ਵਿੱਚ ਸਾਂਭੀ ਬੈਠੇ ਹਨ, ਉਹ ਵੀ ਉਨ੍ਹਾਂ ਦੇ ਨਾਲ ਹੀ ਅਲੋਪ ਹੋ ਜਾਂਦਾ ਹੈ; ਉਨ੍ਹਾਂ ਦੀਆਂ ਉਮਰ ਭਰ ਦੀਆਂ ਰੀਝਾਂ ਇੱਕ ਅਜਿਹੀ ਖਾਮੋਸ਼ੀ ਵਿੱਚ ਬਦਲ ਜਾਂਦੀਆਂ ਹਨ, ਜਿਸ ਨੂੰ ਫਿਰ ਕਦੇ ਵਾਪਸ ਨਹੀਂ ਮੋੜਿਆ ਜਾ ਸਕਦਾ।
ਦੂਜੀ ਸਮੱਸਿਆ: ਵਿਸਰਦੀ ਵਿਰਾਸਤ
ਸਿੱਖ ਇਤਿਹਾਸਕ ਅਸਥਾਨਾਂ ਦੇ ਖੰਡਰ
1947 ਵਿੱਚ, ਸਿੱਖਾਂ ਨੂੰ ਲਹਿੰਦੇ ਪੰਜਾਬ ਤੋਂ ਉਜਾੜ ਦਿੱਤਾ ਗਿਆ, ਤਾਂ ਉਹ ਆਪਣੇ ਪਵਿੱਤਰ ਅਸਥਾਨਾਂ ਅਤੇ ਇਤਿਹਾਸਕ ਯਾਦਗਾਰਾਂ ਨੂੰ ਪਿੱਛੇ ਛੱਡਣ ਲਈ ਮਜਬੂਰ ਹੋ ਗਏ। ਅੱਜ, ਇਹ ਸੈਂਕੜੇ ਇਤਿਹਾਸਕ ਗੁਰਦੁਆਰੇ ਅਤੇ ਵਿਰਾਸਤੀ ਅਸਥਾਨ ਢਹਿ-ਢੇਰੀ ਹੁੰਦੇ ਜਾ ਰਹੇ ਹਨ। ਵਕਤ ਦੀ ਮਾਰ ਅਤੇ ਅਣਦੇਖੀ ਦੀ ਭੇਟ ਚੜ੍ਹ ਕੇ, ਇਹ ਇਤਿਹਾਸਕ ਇਮਾਰਤਾਂ ਸਾਡੀ ਧਰਤੀ ਦੇ ਨਕਸ਼ੇ ਤੋਂ ਤੇਜ਼ੀ ਨਾਲ ਮਿਟਦੀਆਂ ਜਾ ਰਹੀਆਂ ਹਨ।
ਇਹ 'ਢਹਿ ਰਹੀਆਂ ਇਮਾਰਤਾਂ' ਮੁੱਕਣ ਦੇ ਕੰਢੇ ਹਨ; ਜੇ ਅਸੀਂ ਅੱਜ ਇਨ੍ਹਾਂ ਦਾ ਦਸਤਾਵੇਜ਼ੀਕਰਨ ਅਤੇ ਸਾਂਭ-ਸੰਭਾਲ ਨਾ ਕੀਤੀ, ਤਾਂ ਸਾਡੇ ਗੁਰੂ ਸਾਹਿਬਾਨ ਦੇ ਇਹ ਚਰਨ-ਛੋਹ ਪ੍ਰਾਪਤ ਅਸਥਾਨ ਸ਼ਾਇਦ ਅਗਲੇ ਦਸ ਸਾਲ ਨਾ ਹੀ ਕੱਢਣ।
ਤੀਜੀ ਚੁਣੌਤੀ: ਲਿਪੀ ਦੀ ਵੰਡ
ਇੱਕ ਪੰਜਾਬ, ਦੋ ਲਿੱਪੀਆਂ
ਸਾਡੀ ਮਾਂ ਬੋਲੀ ਇੱਕੋ ਹੈ, ਪਰ ਅੱਖਰਾਂ ਦੇ ਵਖਰੇਵੇਂ ਕਰਕੇ ਅਸੀਂ ਇਕ ਦੂਜੇ ਨੂੰ ਪੜ੍ਹ ਨਹੀਂ ਸਕਦੇ। ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਅਤੇ ਲਹਿੰਦੇ ਵਿਚ ਸ਼ਾਹਮੁਖੀ ਹੋਣ ਕਰਕੇ ਅਸੀਂ ਇਕ ਦੂਜੇ ਨੂੰ ਪੜ੍ਹਨ ਤੋਂ ਵਾਂਝੇ ਰਹਿ ਜਾਂਦੇ ਹਾਂ।
ਇਸ ਸਮੱਸਿਆ ਕਰਕੇ ਅਸੀਂ ਸਰਹੱਦ ਦੇ ਦੂਜੇ ਪਾਸੇ ਦੀ ਕਵਿਤਾ, ਇਤਿਹਾਸ, ਸਾਹਿਤ ਅਤੇ ਗੱਲਬਾਤ ਤੋਂ ਵਿਹੂਣੇ ਰਹਿ ਜਾਂਦੇ ਹਾਂ, ਨਤੀਜੇ ਵੱਜੋਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ।
ਬਜ਼ੁਰਗਾਂ ਦੀਆਂ ਮੁੱਕਦੀਆਂ ਆਵਾਜ਼ਾਂ, ਇਤਿਹਾਸਕ ਅਸਥਾਨਾਂ ਦੀਆਂ ਢਹਿ ਢੇਰੀ ਹੁੰਦੀਆਂ ਇਮਾਰਤਾਂ ਅਤੇ ਇੱਕ ਦੂਜੇ ਨੂੰ ਪੜ੍ਹਨ ਸਮਝਣ ਤੋਂ ਅਸਮਰੱਥ ਪੰਜਾਬੀਆਂ ਨੂੰ ਵੇਖ ਕੇ, ਜੀਵੇ ਸਾਂਝਾ ਪੰਜਾਬ ਨੇ ਕੁਝ ਉਪਰਾਲੇ ਕਰਨ ਦਾ ਫ਼ੈਸਲਾ ਕੀਤਾ।
ਪੰਜਾਬ ਦੇ ਦੁਖਾਂਤ ਦੀਆਂ ਤਿੰਨ ਵੱਡੀਆਂ ਤੰਦਾਂ ਇਹੀ ਹਨ, ਜਿਹੜੀਆਂ ਟੁੱਟੀਆਂ ਹੋਈਆਂ ਹਨ। ਅਸੀਂ, ਜੀਵੇ ਸਾਂਝਾ ਪੰਜਾਬ, ਇਨ੍ਹਾਂ ਤਿੰਨਾਂ ਨੂੰ ਹੀ ਜੋੜਨ ਦਾ ਕੰਮ ਕਰਦੇ ਹੈ।
ਸਾਡੇ ਉਪਰਾਲੇ
ਵੰਡ ਦੇ ਮੌਖਿਕ ਇਤਿਹਾਸ ਦੀ
ਡਿਜੀਟਲ ਸੰਭਾਲ
ਅਸੀਂ ਵੰਡ ਦੇ ਅੱਖੀਂ ਡਿੱਠੇ ਗਵਾਹਾਂ ਦੇ ਬਿਆਨਾਂ ਨੂੰ ਲੜੀਵਾਰ ਤਰੀਕੇ ਨਾਲ ਦਰਜ ਕਰ ਰਹੇ ਹਾਂ, ਤਾਂ ਜੋ ਪੰਜਾਬ ਦੇ ਪੰਜਾਬ ਦੀ ਵੰਡ ਦੇ ਗਵਾਹਾਂ ਦਾ ਜ਼ਿਲ੍ਹੇ ਅਤੇ ਪਿੰਡਾਂ ਦੇ ਹਿਸਾਬ ਨਾਲ ਖੋਜ-ਯੋਗ ਡਾਟਾਬੇਸ ਤਿਆਰ ਕੀਤਾ ਜਾ ਸਕੇ।
ਇਤਿਹਾਸਕ ਅਸਥਾਨ ਦਾ
ਦਸਤਾਵੇਜ਼ੀਕਰਨ
ਲਹਿੰਦੇ ਪੰਜਾਬ ਵਿਚਲੇ ਸਾਡੇ ਇਤਿਹਾਸਕ ਅਸਥਾਨਾਂ ਦੇ ਦਸਤਾਵੇਜ਼ੀਕਰਨ ਲਈ ਸਾਡੀ ਟੀਮ ਹਰ ਅਸਥਾਨ ਤੇ ਜਾ ਕੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਭਦੀ ਹੈ ਅਤੇ ਉਨ੍ਹਾਂ ਦੇ ਮੌਜੂਦਾ ਹਾਲਾਤ ਅਤੇ ਇਤਿਹਾਸ ਬਾਰੇ ਜਾਣਕਾਰੀ ਸਾਡੇ ਡਿਜੀਟਲ ਆਰਕਾਈਵ ਤੇ ਸਾਂਭੀ ਜਾਂਦੀ ਹੈ।
ਗਰੁਮੁਖੀ ਅਤੇ
ਸ਼ਾਹਮੁਖੀ ਕਲਾਸਾਂ
ਅੱਖਰਾਂ ਦੀ ਇਸ ਦੂਰੀ ਨੂੰ ਮੁਕਾਉਣ ਲਈ, ਅਸੀਂ ਗੁਰਮੁਖੀ ਅਤੇ ਸ਼ਾਹਮੁਖੀ ਸਿਖਾਉਂਦੇ ਹਾਂ, ਤਾਂ ਜੋ ਸਾਡੀ ਅਗਲੀ ਪੀੜ੍ਹੀ ਪੰਜਾਬ ਦੇ ਆਪਣੀਆਂ ਜੜ੍ਹਾਂ ਨਾਲ ਅਤੇ ਇੱਕ ਦੂਜੇ ਨਾਲ ਜੁੜ ਸਕੇ।
ਸਾਡੀਆਂ ਸਰਗਰਮੀਆਂ ਦਾ ਅਸਰ
ਸਰਹੱਦ ਦੇ ਦੋਵੇਂ ਪਾਸੇ ਇਕ ਲਹਿਰ
ਇਤਿਹਾਸ ਦੇ ਰਾਹ ਤੁਰਦਿਆਂ
ਇਤਿਹਾਸ ਲੱਭਦੀ ਸਾਡੀ ਟੀਮ: ਹੱਦਾਂ-ਸਰਹੱਦਾਂ ਤੋਂ ਪਾਰ ਪੰਜਾਬ ਦੀ ਤਲਾਸ਼
"ਸਾਡਾ ਇਤਿਹਾਸ ਸਿਰਫ਼ ਲਾਇਬ੍ਰੇਰੀਆਂ ਦੀ ਖਾਮੋਸ਼ੀ ਵਿੱਚ ਨਹੀਂ, ਸਗੋਂ ਕਿਸੇ ਪਿੰਡ ਦੀਆਂ ਦੀ ਉੱਡਦੀ ਧੂੜ ਵਿੱਚ ਉਨ੍ਹਾਂ ਬਜ਼ੁਰਗਾਂ ਦੇ ਕੰਬਦੇ ਬੋਲਾਂ ਵਿੱਚ ਵੀ ਮਿਲਦਾ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਅੱਜ ਵੀ ਸਾਂਝਾ ਪੰਜਾਬ ਵੱਸਦਾ ਹੈ।"
ਸਾਡੇ ਇਤਿਹਾਸਕ ਅਸਥਾਨਾਂ ਦੇ ਖੰਡਰ
ਸੰਤਾਲੀ ਦੀ ਵੰਡ ਦੇ ਗਵਾਹ
ਮਾਣਮੱਤੇ ਇਤਿਹਾਸ ਤੋਂ ਪ੍ਰੇਰਣਾ
ਜ਼ਮੀਨੀ ਪੱਧਰ ਤੇ ਖੋਜ ਕਾਰਜ
ਕੰਧਾਂ ਬੋਲਦੀਆਂ ਨੇ
ਇਤਿਹਾਸ ਦਾ ਦਸਤਾਵੇਜ਼ੀਕਰਨ ਕਰਦਿਆਂ
ਇਤਿਹਾਸ ਬੋਲਦਾ ਹੈ
ਸਾਡੀ ਖੋਜ ਕਿਤੇ ਲੁਕੀ ਹੋਈ ਜਾਂ ਬੰਦ ਨਹੀਂ, ਇਹ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ। ਅਸੀਂ ਆਪਣੇ ਸਾਰੇ ਕਾਰਜ ਨੂੰ ਆਪਣੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਪੰਜਾਬ ਦੇ ਲੋਕਾਂ ਅੱਗੇ ਰੱਖਦੇ ਹਾਂ। ਤਾਂ ਕਿ ਪੰਜਾਬ ਦੇ ਲੋਕ ਆਪਣੇ ਇਤਿਹਾਸ ਤੋਂ ਜਾਣੂ ਹੋਣ।
ਸਾਡਾ ਯੂਟਿਊਬ ਚੈਨਲ