Logo
ਇਤਿਹਾਸ ਸਾਂਭਣ ਲਈ ਕਾਰਜਸ਼ੀਲ

ਸਾਡੀ ਟੀਮ

ਜੀਵੇ ਸਾਂਝਾ ਪੰਜਾਬ ਇੱਕ ਅਜਿਹੀ ਸੰਸਥਾ ਹੈ ਜੋ ਸਾਡੇ ਸਾਂਝੇ ਇਤਿਹਾਸ, ਵਿਰਾਸਤ ਅਤੇ ਬੋਲੀ ਜ਼ਰੀਏ ਸਰਹੱਦਾਂ ਦੇ ਪਾੜੇ ਮਿਟਾਉਣ ਲਈ ਕਾਰਜਸ਼ੀਲ ਹੈ। ਅਸੀਂ ਦਫ਼ਤਰਾਂ ਦੀਆਂ ਕੰਧਾਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਪਿੰਡਾਂ ਤੱਕ ਜਾਂਦੇ ਹਾਂ, ਤਾਂ ਜੋ ਉਨ੍ਹਾਂ ਕਹਾਣੀਆਂ ਅਤੇ ਇਤਿਹਾਸਕ ਥਾਵਾਂ ਨੂੰ ਕਲਮਬੱਧ ਕੀਤਾ ਜਾ ਸਕੇ ਜੋ ਸਾਨੂੰ ਇੱਕ-ਦੂਜੇ ਨਾਲ ਜੋੜਦੀਆਂ ਅਤੇ ਆਪਣੀਆਂ ਜੜ੍ਹਾਂ ਨਾਲ ਜੋੜਦੀਆਂ ਹਨ। ਇਹੀ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਹੈ—ਆਪਣੀ ਧਰਤੀ ਦੇ ਇਤਿਹਾਸ ਨੂੰ ਸਦਾ ਲਈ ਸਾਂਭਣਾ।

Purva Masaud, Founder of Jeevay Sanjha Punjab
ਮੋਢੀ ਅਤੇ ਡਾਇਰੈਕਟਰ

ਪੁਰਵਾ ਮਸੂਦ

ਪੁਰਵਾ ਮਸੂਦ ਨੇ ਅਪ੍ਰੈਲ 2020 ਵਿਚ ਜੀਵੇ ਸਾਂਝਾ ਪੰਜਾਬ ਦਾ ਮੁੱਢ ਬੰਨ੍ਹਿਆ ਸੀ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਹੀ ਜੀਵੇ ਸਾਂਝਾ ਪੰਜਾਬ ਦੇ ਸਾਰੇ ਉਪਰਾਲੇ ਕੀਤੇ ਜਾਂਦੇ ਹਨ।

Pargat Singh, Director and Lead Researcher
ਡਾਇਰੈਕਟਰ

ਪਰਗਟ ਸਿੰਘ

ਪਰਗਟ ਸਿੰਘ ਜੀਵੇ ਸਾਂਝਾ ਪੰਜਾਬ ਲਈ ਇਤਿਹਾਸ ਦੇ ਖੋਜ ਕਾਰਜਾਂ ਅਤੇ ਤਕਨੀਕੀ ਮਾਮਲਿਆਂ ਨੂੰ ਵੇਖਦੇ ਹਨ।

Dr. Tarunjit Singh Butalia
ਡਾਇਰੈਕਟਰ

ਡਾ. ਤਰੁਨਜੀਤ ਸਿੰਘ ਬੁਤਾਲੀਆ

ਡਾ. ਬੁਟਾਲੀਆ ਇਤਿਹਾਸਕ ਅਸਥਾਨਾਂ ਦੇ ਦਸਤਾਵੇਜ਼ੀਕਰਨ ਅਤੇ ਪੰਜਾਬ ਪੰਜਾਬੀਆਂ ਦੀ ਸਾਂਝ ਬਾਰੇ ਕੀਤੇ ਜਾਂਦੇ ਉਪਰਾਲਿਆਂ ਨੂੰ ਵੇਖਦੇ ਹਨ।

Baldeep Singh Ramuwalia
ਇਤਿਹਾਸਕਾਰ/ ਮੁੱਖ ਖੋਜੀ

ਬਲਦੀਪ ਸਿੰਘ ਰਾਮੂੰਵਾਲੀਆ

ਜੀਵੇ ਸਾਂਝਾ ਪੰਜਾਬ ਦੇ ਇਤਿਹਾਸ ਖੋਜ ਕਾਰਜਾਂ ਦੇ ਮੁੱਖ ਖੋਜੀ

Diljeet Singh
ਇੰਚਾਰਜ, ਗੁਰਮੁਖੀ ਸ਼ਾਹਮੁਖੀ ਜਮਾਤਾਂ

ਦਿਲਜੀਤ ਸਿੰਘ

ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਸਿਖਾਉਣ ਲਈ ਚੱਲਦੀਆਂ ਕਲਾਸਾਂ ਦੇ ਇੰਚਾਰਜ

Shahzaib Ali
ਹੈਡ, ਮੀਡੀਆ ਕਵਰੇਜ

ਸ਼ਾਹਜ਼ੇਬ ਅਲੀ

ਲਹਿੰਦੇ ਪੰਜਾਬ ਵਿਚ 1947 ਦੀ ਵੰਡ ਦੀਆਂ ਕਹਾਣੀਆਂ ਇੱਕਠਾ ਕਰ ਰਹੇ ਖੋਜਕਾਰ

"ਸਾਡੇ ਮਿਸ਼ਨ ਨੂੰ ਅੱਗੇ ਵਧਾਉਣ ਵਾਲੇ ਫੀਲਡ ਪ੍ਰੋਜੈਕਟਾਂ ਅਤੇ ਵਿਰਾਸਤੀ ਉੱਦਮਾਂ ਬਾਰੇ ਜਾਣੋ।

ਵੇਖੋ ਮਿਸ਼ਨ ਅਤੇ ਸਰਗਰਮੀਆਂ