Logo
A wide view of the white domed Gurdwara Darbar Sahib in Kartarpur, Pakistan, the final resting place of Guru Nanak Sahib Ji, by Jeevay Sanjha Punjab

ਪੰਜਾਬ ਦੀ ਧਰਤੀ ਦੀ ਰੂਹ ਦੀ ਸੰਭਾਲ ਲਈ ਕਾਰਜ ਸ਼ੀਲ

ਜੀਵੇ ਸਾਂਝਾ ਪੰਜਾਬ

ਖ਼ਤਮ ਹੋ ਰਹੀ ਇਤਿਹਾਸਕ ਵਿਰਾਸਤ ਦੀ ਸੰਭਾਲ, ਬੋਲੀ ਅਤੇ ਇਤਿਹਾਸ ਬਾਰੇ ਜਾਗਰੁਕਤਾ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ

ਸਾਡੀਆਂ ਪ੍ਰਾਪਤੀਆਂ

ਪ੍ਰਾਪਤੀਆਂ & ਜਾਣਕਾਰੀ

Thanks to the support of our global sangat, the last year has brought real progress in preserving Punjab’s history, heritage and language. This is what we have achieved together.

2ਕਿਤਾਬਚੇ ਛਾਪੇ
10,000+ਵਿਦਿਆਰਥੀ
250+ਪਿੰਡਾਂ ਦੀਆਂ ਕਹਾਣੀਆਂ
27ਗੁਰਮੁਖੀ ਸ਼ਾਹਮੁਖੀ ਬੈਚ

ਦੋ ਨਵੇਂ ਕਿਤਾਬਚੇ ਛਪੇ

ਪਿਛਲੇ ਇਕ ਸਾਲ ਵਿਚ ਅਸੀਂ, ਦੋ ਖੋਜ ਕਿਤਾਬਚੇ ਛਾਪੇ ਹਨ:

  • ਪਾਕਿਸਤਾਨ ਵਿਚ ਸਿੱਖ ਇਤਿਹਾਸਕ ਅਸਥਾਨ – ਜ਼ਿਲ੍ਹਾ ਲਾਹੌਰ
  • ਪਾਕਿਸਤਾਨ ਵਿਚ ਸਿੱਖ ਇਤਿਹਾਸਕ ਅਸਥਾਨ – ਜ਼ਿਲ੍ਹਾ ਕਸੂਰ

10,000+ ਵਿਦਿਆਰਥੀ ਗੁਰਮੁਖੀ ਅਤੇ ਸ਼ਾਹਮੁਖੀ ਸਿੱਖੇ

10000 ਤੋਂ ਵੱਧ ਵਿਦਿਆਰਥੀਆਂ ਨੇ ਗੁਰਮੁਖੀ ਅਤੇ ਸ਼ਾਹਮੁਖੀ ਸਿੱਖੀ, ਅਸੀਂ ਕੁੱਲ 27 ਗੁਰਮੁਖੀ ਅਤੇ ਸ਼ਾਹਮੁਖੀ ਬੈਚ ਕੀਤੇ, ਜਿਸ ਵਿੱਚ ਸ਼ਾਮਲ ਹਨ:

  • 13 ਸ਼ਾਹਮੁਖੀ ਸਿਖਲਾਈ ਬੈਚ
  • 7 ਅੰਗਰੇਜ਼ੀ ਤੋਂ ਗੁਰਮੁਖੀ ਬੈਚ
  • 7 ਸ਼ਾਹਮੁਖੀ ਤੋਂ ਗੁਰਮੁਖੀ ਬੈਚ

250+ ਪਿੰਡ ਕਵਰ ਹੋਏ

ਸਾਡੀ ਟੀਮ ਨੇ 250 ਤੋਂ ਵੱਧ ਪਿੰਡਾਂ ਦੀਆਂ ਵੰਡ ਦੀਆਂ ਕਹਾਣੀਆਂ ਤੇ ਰਿਕਾਰਡ ਕੀਤੀਆਂ

ਵੈੱਬਸਾਈਟ ਹੁਣ ਗੁਰਮੁਖੀ ਵਿੱਚ ਵੀ ਉਪਲਬਧ

ਅਸੀਂ ਆਪਣੀ ਵੈਬਸਾਈਟ ਗੁਰਮੁਖੀ ਵਿੱਚ ਵੀ ਲਾਂਚ ਕਰ ਦਿੱਤੀ ਹੈ, ਤਾਂ ਕਿ ਵੱਧ ਤੋਂ ਵੱਧ ਸੰਗਤ ਸਾਡੇ ਕਾਰਜ ਦਾ ਲਾਹਾ ਲੈ ਸਕੇ

ਖੁੱਲਾ ਡੇਟਾਬਸ: ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ

ਸਾਡਾ ਸਾਰਾ ਡੇਟਾਬੇਸ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ ਮੁਫ਼ਤ ਅੰਗਰੇਜ਼ੀ ਅਤੇ ਗੁਰਮੁਖੀ ਵਿੱਚ ਉਪਲਬਧ ਹੈ

ਗੁਰਮੁਖੀ ਸ਼ਾਹਮੁਖੀ ਕੋਰਸ ਆਪਣੇ ਆਪ ਸਿੱਖਣ ਲਈ ਵੈਬਸਾਈਟ ਦਾ ਕੰਮ ਜਾਰੀ

ਅਸੀਂ ਹੁਣ ਗੁਰਮੁਖੀ ਅਤੇ ਸ਼ਾਹਮੁਖੀ ਆਪਣੇ ਆਪ ਸਿੱਖਣ ਲਈ ਵੈਬਸਾਈਟ ਬਣਾ ਰਹੇ ਹਾਂ, ਤਾਂ ਕਿ ਹਰ ਕੋਈ ਆਪਣੀ ਮਰਜ਼ੀ ਨਾਲ ਅਤੇ ਆਪਣੀ ਗਤੀ ਨਾਲ ਗੁਰਮੁਖੀ ਅਤੇ ਸ਼ਾਹਮੁਖੀ ਸਿੱਖ ਸਕੇ

ਕੰਮ ਜਾਰੀ
Limited Time · Double Match ਤੁਹਾਡਾ ਦਸਵੰਧ ਦੁਹਰਾ ਹੋ ਕੇ ਮਿਲੇਗਾ

ਸਾਨੂੰ ਮਾਈਕ ਸਹਿਯੋਗ ਕਰੋ ਦਸਵੰਧ ਨੈਟਵਰਕ ਰਾਹੀਂ, ਅਤੇ ਸਾਨੂੰ ਤੁਹਾਡੇ ਵੱਲੋਂ ਦਿੱਤਾ ਦਸਵੰਧ ਦੁੱਗਣਾ ਹੋ ਕੇ ਮਿਲੇਗਾ

ਸਾਨੂੰ ਸਹਿਯੋਗ ਕਰੋ, ਤਾਂ ਕਿ ਅਸੀਂ ਹੋਰ ਇਤਿਹਾਸਕ ਅਸਥਾਨਾਂ ਅਤੇ ਵੰਡ ਦੀਆਂ ਕਹਾਣੀਆਂ ਤੱਕ ਪਹੁੰਚ ਕਰ ਸਕੀਏ ਅਤੇ ਮਾਂ ਬੋਲੀ ਪੰਜਾਬੀਆਂ ਸਿਖਾਉਣ ਦੇ ਉਪਰਾਲੇ ਹੋਰ ਵਧੀਆ ਢੰਗ ਨਾਲ ਨੇਪਰੇ ਚਾੜ੍ਹ ਸਕੀਏ

13 Nov, 12:00 PM ET – 22 Nov 2026 ਇਨ੍ਹਾਂ ਦਿਨਾਂ ਵਿੱਚ ਦਸਵੰਧ ਦੁੱਗਣਾ ਹੋਏਗਾ
00Days
00Hours
00Mins
00Secs
ਸਹਿਯੋਗ ਕਰੋ

Donations are accepted through Dasvandh Network from 13 November, 12:00 PM ET to 22 November, 11:59 PM ET (US Eastern Time), 2026.

ਮੁੱਢ

ਇੱਕ ਸਾਂਝਾ ਦਿਲ
ਪਰ ਵੰਡਿਆ ਹੋਇਆ ਨਕਸ਼ਾ

 

ਪੰਜਾਬ ਦੀ ਧਰਤੀ ਦੇ 5500 ਸਾਲਾਂ ਦੇ ਇਤਿਹਾਸ ਵਿਚ ਪੰਜਾਬ ਦੇ ਜੋਧਿਆਂ ਨੇ ਵੱਡੇ-ਵੱਡੇ ਤਖ਼ਤਾਂ ਨੂੰ ਵੰਗਾਰਿਆ, ਅਤੇ ਸਾਡੇ ਗੁਰੂ ਸਾਹਿਬਾਨ ਅਤੇ ਸੂਫ਼ੀਆਂ ਨੇ ਸਾਨੂੰ ਇੱਕ ਹੋ ਕੇ ਰਹਿਣ ਅਤੇ ਮੁਹੱਬਤ ਦਾ ਸੁਨੇਹਾ ਦਿੱਤਾ। ਭਾਵੇਂ 1947 ਦੀ ਵੰਡ ਨੇ ਇਸ ਪੰਜਾਬ ਦੀ ਧਰਤੀ ਦੇ ਵਿਚਕਾਰ ਖ਼ੂਨੀ ਲੀਕ ਵਾਹ ਦਿੱਤੀ, ਪਰ ਪੰਜਾਬ ਦੀ ਸਾਂਝ ਦੀਆਂ ਤੰਦਾਂ ਅੱਜ ਵੀ ਅਟੁੱਟ ਹਨ।

"Jeevay Sanjha Punjab is finding those threads of our history, heritage, language and the culture, and weaving them back together for the next generation."

A historical and geographical map of Sanjha Punjab showing the integrated region and the paths of the five major rivers: Sutlej, Beas, Ravi, Chenab, and Jhelum. It represents the vision of Jeevay Sanjha Punjab.

ਜੀਵੇ ਸਾਂਝਾ ਪੰਜਾਬ

 

ਸਮੇਂ ਦੀ ਘਾਟ

ਸੰਭਾਲ ਦੇ ਤਿੰਨ ਥੰਮ

 
Purva Masaud, the director of Jeevay Sanjha Punjab, conducting an oral history interview with a 1947 Partition survivor in a village setting.
ਬਜ਼ੁਰਗਾਂ ਦੀਆਂ ਗਵਾਹੀਆਂ
I

ਜਿਉਂਦੀਆਂ ਜਾਗਦੀਆਂ ਗਵਾਹੀਆਂ

ਇਹ ਸਿਰਫ਼ 1947 ਵੇਲੇ ਉੱਜੜੀ ਸਾਡੇ ਵੱਡਿਆਂ ਦੀ ਪੀੜ੍ਹੀ ਦੀਆਂ ਗਵਾਹੀਆਂ ਰਿਕਾਰਡ ਕਰਨ ਦੀ ਗੱਲ ਨਹੀਂ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਮੁੜ ਜੋੜਨ ਦੀ ਇਕ ਕੋਸ਼ਿਸ਼ ਹੈ। ਅਸੀਂ ਸਮਝਦੇ ਹਾਂ ਕਿ ਇਹ ਪੀੜ੍ਹੀ ਆਉਂਦੇ ਕੁਝ ਸਾਲਾਂ ਨੂੰ ਖ਼ਤਮ ਹੋ ਜਾਏਗੀ ਅਤੇ ਸਾਡੇ ਕੋਲ ਇਸ ਮਾਮਲੇ ਸਮੇਂ ਦੀ ਬਹੁਤ ਘਾਟ ਹੈ। "ਜੀਵੇ ਸਾਂਝਾ ਪੰਜਾਬ" ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਨੂੰ ਸਾਂਭ ਰਿਹਾ ਹੈ ਜੋ ਦਹਾਕਿਆਂ ਪਹਿਲਾਂ ਛੱਡੇ ਆਪਣੇ ਘਰਾਂ ਦੀਆਂ ਕੁੰਜੀਆਂ ਅੱਜ ਵੀ ਆਪਣੀਆਂ ਯਾਦਾਂ ਵਿੱਚ ਸਾਂਭੀ ਬੈਠੇ ਹਨ।

ਵੰਡ ਦੀਆਂ ਕਹਾਣੀਆਂ ਵੇਖੋ
A weathered brick archway and the structural remains of Gurdwara Jhaari Sahib in Pakistan, documented by the Purva Masaud, founder of Jeevay Sanjha Punjab heritage project.
ਵਿਸਰਦੀ ਸਿੱਖ ਵਿਰਾਸਤ
II

ਪਾਕਿਸਤਾਨ ਵਿੱਚ ਮੁੱਕਦੀ ਸਿੱਖ ਵਿਰਾਸਤ

When millions moved from West to East Punjab in 1947, over 300 historical Sikh sites were left behind. While a few remain maintained, the vast majority are slowly turning to ruins. Jeevay Sanjha Punjab's field teams work across the landscape to document these fading landmarks through digital mapping and photography.

ਇਤਿਹਾਸਕ ਅਸਥਾਨ ਵੇਖੋ
A close-up of a historical manuscript featuring unique handwriting, used to represent the Gurmukhi and Shahmukhi script learning classes at Jeevay Sanjha Punjab.
ਗੁਰਮੁਖੀ - ਸ਼ਾਹਮੁਖੀ
III

ਲਿੱਪੀਆਂ ਦੀ ਵੰਡ

ਅਸੀਂ ਪੰਜਾਬ ਨੂੰ ਆਪਣੀਆਂ ਜੜ੍ਹਾਂ ਨਾਲ ਮੁੜ ਜੋੜਨ ਲਈ ਅੱਖਰਾਂ ਦੀ ਵੰਡ ਮਿਟਾ ਰਹੇ ਹਾਂ। ਲਹਿੰਦੇ ਪੰਜਾਬ ਵਿੱਚ ਗੁਰਮੁਖੀ ਅਤੇ ਚੜ੍ਹਦੇ ਪੰਜਾਬ ਵਿੱਚ ਸ਼ਾਹਮੁਖੀ ਸਿਖਾ ਕੇ, "ਜੀਵੇ ਸਾਂਝਾ ਪੰਜਾਬ" ਇਹ ਯਕੀਨੀ ਬਣਾ ਰਿਹਾ ਹੈ ਕਿ ਬੁੱਲ੍ਹੇ ਸ਼ਾਹ ਦਾ ਕਲਾਮ ਤੇ ਗੁਰੂਆਂ ਦੀ ਬਾਣੀ ਸਰਹੱਦ ਦੇ ਦੋਵੇਂ ਪਾਸੇ ਹਰ ਪੰਜਾਬੀ ਆਪ ਪੜ੍ਹ ਸਕੇ।

ਕਲਾਸ ਵਿੱਚ ਸ਼ਾਮਲ ਹੋਵੋ

ਸਾਡੀਆਂ ਸਰਗਰਮੀਆਂ ਦਾ ਅਸਰ

ਸਰਹੱਦ ਦੇ ਦੋਵੇਂ ਪਾਸੇ ਇਕ ਲਹਿਰ

0+
ਇਤਿਹਾਸਕ ਅਸਥਾਨ
0+
ਪਿੰਡਾਂ ਦੀਆਂ ਕਹਾਣੀਆਂ
0+
ਵਿਦਿਆਰਥੀ
0+
ਸਾਲ

ਡਿਜੀਟਲ ਵਿਚਾਰ-ਵਟਾਂਦਰੇ

ਆਉਣ ਵਾਲੇ ਵੈਬੀਨਾਰ

 
A Persian manuscript displayed during a Jeevay Sanjha Punjab research webinar focused on the primary sources of Sikh history.

ਬੁਲਾਰੇ

ਡਾਕਟਰ ਤਰੁਨਜੀਤ ਸਿੰਘ ਬੁਤਾਲੀਆ

18 ਅਪ੍ਰੈਲ, 2026
8:30 PM ਲਾਹੌਰ 9:00 PM ਅੰਮ੍ਰਿਤਸਰ 03:30 PM ਯੂ ਕੇ 10:00 AM ਯੂ ਐਸ ਉੱਤਰੀ

ਪਾਕਿਸਤਾਨ ਵਿਚ ਸਿੱਖ ਇਤਿਹਾਸ ਬਾਰੇ ਫ਼ਾਰਸੀ ਹੱਥ-ਲਿਖਤਾਂ

ਇਸ ਵੈਬੀਨਾਰ ਵਿੱਚ ਸਾਡੇ ਨਾਲ ਜੁੜੋ ਅਤੇ ਜਾਣੋ ਕਿ ਕਿਵੇਂ ਫ਼ਾਰਸੀ ਦੇ ਪ੍ਰਾਚੀਨ ਖਰੜੇ (ਹੱਥ-ਲਿਖਤਾਂ) ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਪ੍ਰਬੰਧਕੀ ਅਤੇ ਸੱਭਿਆਚਾਰਕ ਇਤਿਹਾਸ ਨੂੰ ਸਮਝਣ ਲਈ ਇੱਕ ਅਹਿਮ ਜ਼ਰੀਆ ਹਨ।

 

ਵਿਦਿਅਕ ਪਹਿਲਕਦਮੀ

ਸਿੱਖੋ ਗੁਰਮੁਖੀ ਅਤੇ ਸ਼ਾਹਮੁਖੀ

 
ا

ਸ਼ਾਹਮੁਖੀ

ੳ

ਗੁਰਮੁਖੀ

ਇੱਕ ਬੋਲੀ, ਦੋ ਲਿੱਪੀਆਂ

ਅਸੀਂ ਗੁਰਮੁਖੀ ਅਤੇ ਸ਼ਾਹਮੁਖੀ ਲਈ ਖ਼ਾਸ ਆਨਲਾਈਨ ਕਲਾਸਾਂ ਦੇ ਰਹੇ ਹਾਂ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਸਾਹਿਤ ਸਹਜੇ ਹੀ ਪੜ੍ਹ ਸਕਣ।

ਲਹਿੰਦਾ ਪੰਜਾਬ
The surviving structural remains of the historical Gurdwara Sahib Patshahi Pehli in Chak 1 EB, Pakpattan, Pakistan, as documented by the Jeevay Sanjha Punjab project.
ਮੁੱਕ ਰਹੀ ਵਿਰਾਸਤ

ਜ਼ਮੀਨੀ ਪੱਧਰ ਤੇ ਨਜ਼ਰ

ਵਿਸਰਦੀ ਵਿਰਾਸਤ ਲੱਭਣ ਵਿੱਚ
ਸਾਨੂੰ ਸਹਿਯੋਗ ਕਰੋ

ਲਹਿੰਦੇ ਪੰਜਾਬ ਦੇ ਪਿੰਡਾਂ ਵਿੱਚਅੱਜ ਵੀ ਸੈਂਕੜੇ ਇਤਿਹਾਸਕ ਗੁਰਦੁਆਰੇ ਅਤੇ ਸਮਾਧਾਂ ਚੁੱਪ-ਚਾਪ ਖੜ੍ਹੀਆਂ ਹਨ। ਜੇਕਰ ਤੁਸੀਂ ਉੱਥੋਂ ਦੇ ਵਸਨੀਕ ਹੋ ਜਾਂ ਇੱਕ ਅਜਿਹੇ ਰਾਹੀ ਹੋ ਜਿਸ ਨੇ ਕਿਸੇ ਮਿਟਦੀ ਹੋਈ ਸਿੱਖ ਇਤਿਹਾਸਕ ਨਿਸ਼ਾਨੀ ਨੂੰ ਦੇਖਿਆ ਹੈ, ਤਾਂ ਉਸ ਦੀ ਲੋਕੇਸ਼ਨ ਅਤੇ ਤਸਵੀਰਾਂ "ਜੀਵੇ ਸਾਂਝਾ ਪੰਜਾਬ" ਨਾਲ ਜ਼ਰੂਰ ਸਾਂਝੀਆਂ ਕਰੋ। ਸਾਡੇ ਨਕਸ਼ੇ 'ਤੇ ਲਗਾਇਆ ਤੁਹਾਡਾ ਇੱਕ-ਇੱਕ ਪਿਨ ਸਾਡੇ ਇਤਿਹਾਸ ਦੀਆਂ ਇਨ੍ਹਾਂ ਜਿਉਂਦੀਆਂ ਜਾਗਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਵਿੱਚ ਮਦਦ ਕਰੇਗਾ।

ਅਸਥਾਨ ਦੀ ਜਾਣਕਾਰੀ ਭੇਜੋ
p369chk8aa980ef5958

Scopri l'emozione del gioco dal vivo con croupier migliori casino online non aams offrono un'atmosfera autentica di casinò in tempo reale che ti farà sentire al centro dell'azione.