ਸ਼ਾਹਮੁਖੀ ਸਿੱਖੋ
ਜੀਵੇ ਸਾਂਝਾ ਪੰਜਾਬ ਸ਼ਾਹਮੁਖੀ ਸਿੱਖਣ ਲਈ ਮੁਫ਼ਤ, ਆਨਲਾਈਨ ਕੋਰਸ ਪ੍ਰਦਾਨ ਕਰਦਾ ਹੈ। ਸਾਡਾ ਪਾਠਕ੍ਰਮ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ ਆਨਲਾਈਨ ਜਮਾਤਾਂ ਰਾਹੀਂ ਸ਼ਾਹਮੁਖੀ ਵਿੱਚ ਮੁਹਾਰਤ ਹਾਸਲ ਕਰਨ ਲਈ ਤਿਆਰ ਕੀਤਾ ਗਿਆ ਹੈ, ਅਤੇ ਪਾਸ ਕਰਨ ਵਾਲੇ ਵਿਦਿਆਰਥੀ ਨੂੰ ਸਰਟੀਫਿਕੇਟ ਵੀ ਮਿਲਦਾ ਹੈ।
ਅਸੀਂ ਸ਼ਾਹਮੁਖੀ ਕਿਉਂ ਸਿੱਖੀਏ?
1947 ਦੀ ਵੰਡ ਨੇ ਚੜ੍ਹਦੇ ਪੰਜਾਬ ਦਾ ਸੂਫੀ ਸ਼ਾਇਰਾਂ ਜਿਵੇਂ ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਦੀਆਂ ਲਿਖਤਾਂ ਨਾਲ ਸਬੰਧ ਤੋੜ ਦਿੱਤਾ। ਸ਼ਾਹਮੁਖੀ ਸਿੱਖ ਕੇ ਅਸੀਂ ਉਨ੍ਹਾਂ ਮਹਾਨ ਸ਼ਾਇਰਾਂ ਨੂੰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਬਿਨਾ ਲਿਪੀਅੰਤਰ ਦੇ ਪੜ੍ਹ ਸਕਦੇ ਹਾਂ।
ਸ਼ਾਹਮੁਖੀ ਸਿੱਖਣ ਦੇ ਕਾਰਨ
ਸੂਫ਼ੀ ਸਾਹਿਤ
ਜਦੋਂ ਤੁਸੀਂ ਸ਼ਾਹਮੁਖੀ ਵਿੱਚ ਮੁਹਾਰਤ ਹਾਸਲ ਕਰ ਲੈਂਦੇ ਹੋ, ਤਾਂ ਤੁਸੀਂ ਲਿਪੀਅੰਤਰ ਜਾਂ ਅਨੁਵਾਦ ਤੋਂ ਬਿਨਾਂ ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਨੂੰ ਪੜ੍ਹ ਸਕਦੇ ਹੋ।
ਫ਼ਾਰਸੀ ਸੰਬੰਧ
ਇਸ ਪ੍ਰੋਗਰਾਮ ਗੁਰਮੁਖੀ ਪਾਠਕਾਂ ਲਈ ਫ਼ਾਰਸੀ ਵਿੱਚ ਮੁਹਾਰਤ ਹਾਸਲ ਕਰਨ ਲਈ ਪਹਿਲੇ ਕਦਮ ਵਜੋਂ ਕਾਰਜ ਕਰਦਾ ਹੈ।
ਇਤਿਹਾਸਕ ਰਿਕਾਰਡ
ਖ਼ਾਲਸਾ ਰਾਜ ਦੇ ਪ੍ਰਸ਼ਾਸਨਿਕ ਰਿਕਾਰਡਾਂ ਵੇਖਣ ਲਈ ਫ਼ਾਰਸੀ ਸਿੱਖਣ ਦੀ ਸ਼ੁਰੂਆਤ ਤੁਸੀਂ ਇੱਥੋਂ ਕਰ ਸਕਦੇ ਹੋ।
ਜ਼ਫ਼ਰਨਾਮਾ
ਜ਼ਫ਼ਰਨਾਮਾ ਨੂੰ ਉਸ ਦੇ ਮੂਲ ਰੂਪ ਵਿੱਚ ਪੜ੍ਹੋ, ਕਿਉਂਕਿ ਸ਼ਾਹਮੁਖੀ ਵਿੱਚ ਫ਼ਾਰਸੀ ਦੇ ਸਾਰੇ ਅੱਖਰ ਹਨ।
ਸਾਂਝਾ ਪੰਜਾਬ
ਲਹਿੰਦੇ ਪੰਜਾਬ ਨੂੰ ਸਮਝਣ, ਅਤੇ ਪੜ੍ਹਨ ਲਈ ਜ਼ਰੂਰੀ।
ਕੁੱਲ ਸਾਖਰਤਾ
ਹਰ ਤਰ੍ਹਾਂ ਦੇ ਪੰਜਾਬੀ ਸਾਹਿਤ ਨੂੰ ਪੂਰੀ ਤਰ੍ਹਾਂ ਪੜ੍ਹਨ ਲਈ ਜ਼ਰੂਰੀ।
ਦਾਖਲਾ ਲਵੋ
5 ਦਸੰਬਰ, 2026
2 ਦਸੰਬਰ, 2026
ਜਮਾਤਾਂ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਜ਼ੂਮ ਦੇ ਰਾਹੀਂ ਹੁੰਦੀਆਂ ਹਨ।
ਸ਼ਾਹਮੁਖੀ ਕੋਰਸ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ
ਕੀ ਇਹ ਕੋਰਸ ਉਨ੍ਹਾਂ ਵਿਦਿਆਰਥੀਆਂ ਲਈ ਢੁਕਵਾਂ ਹੈ ਜੋ ਪੰਜਾਬੀ ਨਹੀਂ ਜਾਣਦੇ?
ਇਹ ਮਾਸਟਰਕਲਾਸ ਖ਼ਾਸ ਤੌਰ 'ਤੇ ਉਨ੍ਹਾਂ ਲਈ ਤਿਆਰ ਕੀਤੀ ਗਈ ਹੈ ਜੋ ਪਹਿਲਾਂ ਹੀ ਪੰਜਾਬੀ ਬੋਲ ਅਤੇ ਸਮਝ ਸਕਦੇ ਹਨ, ਅਤੇ ਗੁਰਮੁਖੀ ਪੜ੍ਹ ਸਕਦੇ ਹਨ।
ਕੀ ਮੈਂ ਸ਼ਾਹਮੁਖੀ ਸਿੱਖ ਸਕਦਾ ਹਾਂ ਜੇ ਮੈਂ ਪਹਿਲਾਂ ਹੀ ਗੁਰਮੁਖੀ ਜਾਣਦਾ ਹਾਂ?
ਹਾਂ, ਇਹ ਸਾਡੇ ਵਿਦਿਆਰਥੀਆਂ ਲਈ ਸਭ ਤੋਂ ਆਮ ਤਰੀਕਾ ਹੈ। ਜੇ ਤੁਸੀਂ ਗੁਰਮੁਖੀ ਜਾਣਦੇ ਹੋ, ਤਾਂ ਤੁਸੀਂ ਪੰਜਾਬੀ ਦੀਆਂ ਧੁਨੀਆਂ ਨੂੰ ਪਹਿਲਾਂ ਹੀ ਸਮਝਦੇ ਹੋ; ਤੁਸੀਂ ਸਿਰਫ਼ ਉਨ੍ਹਾਂ ਹੀ ਧੁਨੀਆਂ ਨੂੰ ਦਰਸਾਉਣ ਲਈ ਨਵੇਂ ਅੱਖਰ ਸਿੱਖ ਰਹੇ ਹੋ।
ਕੀ ਇਹ ਮੈਨੂੰ ਜ਼ਫ਼ਰਨਾਮਾ ਜਾਂ ਫ਼ਾਰਸੀ ਸਾਹਿਤ ਪੜ੍ਹਨ ਵਿੱਚ ਮਦਦ ਕਰੇਗਾ?
ਬਿਲਕੁਲ। ਸ਼ਾਹਮੁਖੀ ਦੀ ਵਰਣਮਾਲਾ ਦਾ ਆਧਾਰ ਫ਼ਾਰਸੀ ਅੱਖਰਾਂ ਵਾਲਾ ਹੀ ਹੈ। ਇਸ ਲਿਪੀ ਵਿੱਚ ਮੁਹਾਰਤ ਹਾਸਲ ਕਰਕੇ, ਤੁਸੀਂ ਅਸਲ ਵਿੱਚ 'ਜ਼ਫ਼ਰਨਾਮਾ' ਅਤੇ ਫ਼ਾਰਸੀ ਸੂਫ਼ੀ ਸ਼ਾਇਰਾਂ ਦੀਆਂ ਲਿਖਤਾਂ ਨੂੰ ਪੜ੍ਹਨ ਲਈ ਲੋੜੀਂਦੀ ਵਿਧੀ ਹੀ ਸਿੱਖ ਰਹੇ ਹੁੰਦੇ ਹੋ।
ਮੈਨੂੰ ਸ਼ਾਹਮੁਖੀ ਕਾਇਦਾ ਕਿੱਥੋਂ ਮਿਲ ਸਕਦਾ ਹੈ?
ਭਾਵੇਂ ਅਸੀਂ ਤੁਹਾਨੂੰ ਨੋਟਸ ਦੀ ਮੁਫ਼ਤ PDF ਵੀ ਦਿੰਦੇ ਹਾਂ, ਪਰ ਸਾਡਾ ਸੁਝਾਅ ਹੈ ਕਿ ਤੁਸੀਂ ਸਾਡਾ 'ਸ਼ਾਹਮੁਖੀ ਸਿਖਲਾਈ ਕਾਇਦਾ' ਵੀ ਜ਼ਰੂਰ ਲਵੋ, ਜੋ ਤੁਹਾਨੂੰ ਕਿਤਾਬਾਂ ਸੈਕਸ਼ਨ ਵਿਚ ਮਿਲ ਸਕਦਾ ਹੈ।
